Past
Indefinite Tense: Affirmative Sentences
"Past
Indefinite Tense" ਦੀ ਵਰਤੋਂ ਓਦੋਂ ਹੁੰਦੀ ਹੈ ਜਦੋਂ ਕੋਈ ਕੰਮ ਜਾਂ ਕਿਰਿਆ Past (ਭੂਤਕਾਲ)
ਵਿੱਚ ਸ਼ੁਰੂ ਹੋ ਕੇ Past (ਭੂਤਕਾਲ) ਵਿੱਚ ਹੀ ਖ਼ਤਮ ਹੋ ਜਾਵੇ।
For examples:
1.
They decided to go out for a walk.
2.
He went to Shimla yesterday.
3.
He left school last year.
4.
I learnt English in Calcutta.
5.
He didn't sleep well last night.
![]() |
Past Indefinite Tense: Affirmative, Negative & Interrogative Sentences |
ਪੰਜਾਬੀ ਵਿੱਚ
ਪਹਿਚਾਣ - "Past
Indefinite Tense" ਦੀ ਪੰਜਾਬੀ ਵਿਚ ਪਹਿਚਾਣ ਇਹ ਹੈ ਕਿ ਹਰ Sentence ਦੇ ਅਖੀਰ ਵਿੱਚ
"ਆ, ਈ, ਏ, ਦਾ ਸੀ, ਦੀ ਸੀ, ਦੇ ਸਨ, ਦੀਆਂ ਸਨ" ਲੱਗਿਆ ਹੁੰਦਾ ਹੈ।
Structure : Subject + v2 + Object.
"Past
Indefinite Tense" ਵਿੱਚ Subject ਦੇ ਨਾਲ Verb ਦੀ ਦੂਸਰੀ form ਲਗਾਈ ਜਾਂਦੀ ਹੈ।
Examples:
1.
ਮੈਂ
ਸਾਰੇ ਪ੍ਰਸ਼ਨ ਹੱਲ ਕਰ ਲਏ।
I solved all the
questions.
2.
ਅਸੀਂ
ਡਾਕਟਰ ਨੂੰ ਬੁਲਾਇਆ।
We sent for the doctor.
3.
ਕੱਲ
ਮੋਹਲੇਧਾਰ ਵਰਖਾ ਹੋਈ।
It rained heavily
yesterday.
4.
ਸਭਾ
ਚਾਰ ਘੰਟੇ ਤੱਕ ਚੱਲੀ।
The meeting lasted for
four hours.
5.
ਅਸੀਂ
ਕਈ ਨਵੀਆਂ ਪੁਸਤਕਾਂ ਖਰੀਦੀਆਂ।
We bought some new
books.
6.
ਉਹ
ਪਾਠ ਯਾਦ ਕਰਦਾ ਸੀ।
He learnt the lesson.
7.
ਬਿੱਲੀ
ਨੇ ਚੂਹੇ ਨੂੰ ਮਾਰਿਆ।
The cat killed the
mouse.
8.
ਲੜਕੇ
ਨੇ ਪਤੰਗ ਬਣਾਇਆ।
The boy made a kite.
9.
ਅਧਿਆਪਕ
ਨੇ ਉਸਦੀ ਪ੍ਰਸ਼ੰਸਾ ਕੀਤੀ।
The teacher praised
him/her.
10.
ਪੁਲਿਸ
ਨੇ ਉਸਨੂੰ ਗ੍ਰਿਫਤਾਰ ਕਰ ਲਿਆ।
The Police arrested him.
Negative
Sentences
Structure : Subject + did + not + v1 + Object.
"Past
Indefinite Tense" ਦੇ "Affirmative Sentences" ਦੀ ਤਰ੍ਹਾਂ
"Negative ਅਤੇ Interrogative Sentences" ਵਿੱਚ Verb ਦੀ ਦੂਸਰੀ form ਦੀ ਵਰਤੋਂ
ਨਹੀਂ ਹੁੰਦੀ ਸਗੋਂ Helping Verb "did" ਲਗਾ ਕੇ ਉਸ ਨਾਲ Verb ਦੀ ਪਹਿਲੀ form ਦੀ
ਵਰਤੋਂ ਕੀਤੀ ਜਾਂਦੀ ਹੈ। Negative Sentences ਵਿੱਚ Helping Verb "did" ਤੋਂ ਬਾਅਦ
ਵਿੱਚ "not" ਦਾ ਪ੍ਰਯੋਗ ਹੁੰਦਾ ਹੈ।
Examples:
1.
ਉਹਨਾਂ
ਨੇ ਆਪਣਾ ਘਰ ਨਹੀਂ ਵੇਚਿਆ।
They didn't sell their
house.
2.
ਮੈਨੂੰ
ਉਸਦਾ ਵਿਵਹਾਰ ਪਸੰਦ ਨਹੀਂ ਆਇਆ।
I didn't like his
behaviour.
3.
ਉਸਨੇ
ਕੱਲ ਦਵਾਈ ਨਹੀਂ ਲਈ।
He didn't take medicine
yesterday.
4.
ਵਿਦਿਆਰਥੀਆਂ
ਨੇ ਤਾੜੀਆਂ ਨਹੀਂ ਵਜਾਈਆਂ।
The students didn't
clap.
5.
ਅਸੀਂ
ਕੁੱਤੇ ਨੂੰ ਪੱਥਰ ਨਹੀਂ ਮਾਰੇ।
We didn't throw stones
at the dog.
6.
ਅਧਿਆਪਕ
ਨੇ ਪਾਠ ਨਹੀਂ ਪੜ੍ਹਾਇਆ।
The teacher didn't teach
the lesson.
7.
ਉਸਨੇ
ਨਵੀਂ ਕਾਰ ਨਹੀਂ ਖਰੀਦੀ।
He didn't buy a new car.
8.
ਮੈਂ
ਉਸਦੀ ਸਲੇਟ ਨਹੀਂ ਤੋੜੀ।
I didn't break his/her
slate.
9.
ਬੱਚਿਆਂ
ਨੇ ਫੁੱਲ ਨਹੀਂ ਤੋੜੇ।
The children didn't
pluck the flowers.
10.
ਅਸੀਂ
ਅੱਜ ਫੁੱਟਬਾਲ ਨਹੀਂ ਖੇਡੇ।
We didn't play football.
Interrogative
Sentences
Structure: Did + Subject + v1+ Object?
"Interrogative
Sentences" ਵਿੱਚ "Did" ਦੀ ਵਰਤੋਂ "Subject" ਤੋਂ ਪਹਿਲਾਂ ਕੀਤੀ
ਜਾਂਦੀ ਹੈ। Sentence ਖ਼ਤਮ ਹੋਣ ਤੇ Question Mark (ਪ੍ਰਸ਼ਨ ਚਿੰਨ) ਲਾਇਆ ਜਾਂਦਾ ਹੈ।
Examples:
1.
ਕੀ ਉਸਨੇ ਤੁਹਾਨੂੰ ਪੈਸੇ ਉਧਾਰ ਦਿੱਤੇ?
Did he lend you money?
2.
ਕੀ ਤੁਸੀਂ ਮੇਰਾ ਪੈੱਨ ਚੁਰਾਇਆ?
Did you steal my pen?
3.
ਕੀ ਉਸਨੇ ਪੱਤਰ ਡਾਕ ਵਿੱਚ ਨਹੀਂ ਪਾਇਆ?
Did he not post the
letter?
4.
ਕੀ ਤੁਹਾਡੇ ਪਿਤਾ ਜੀ ਮੁੰਬਈ ਤੋਂ ਵਾਪਿਸ ਆ ਗਏ?
Did your father return
from Bombay?
5.
ਕੀ ਡਾਕਟਰ ਨੇ ਮਰੀਜ਼ ਦੀ ਨਬਜ਼ ਦੇਖੀ?
Did the doctor feel the
pulse of the patient?
6.
ਕੀ ਉਸਨੇ ਖ਼ਤ ਲਿਖਿਆ?
Did he write a letter?
7.
ਕੀ ਉਸਨੇ ਤੁਹਾਡੀ ਮਦਦ ਕੀਤੀ?
Did he help you?
8.
ਕੀ ਅਸੀਂ ਮੈਚ ਹਾਰ ਗਏ?
Did we lose the match?
9.
ਕੀ ਤੁਸੀਂ ਪ੍ਰੀਖਿਆ ਪਾਸ ਕਰ ਲਈ?
Did you pass the
examination?
10.
ਕੀ ਉਹ ਸਟੇਸ਼ਨ 'ਤੇ ਸਮੇਂ ਸਿਰ ਪੁੱਜ ਗਏ?
Did they reach the
station in time?