Clause - "Clause" ਕਿਸੇ
"Sentence" ਦਾ ਉਹ ਹਿੱਸਾ (part) ਹੁੰਦਾ ਹੈ ਜਿਸ ਵਿੱਚ ਇੱਕ "Main
Verb" ਅਤੇ ਇੱਕ "Subject" ਹੁੰਦਾ ਹੈ।
ਪਰ
ਜੇਕਰ ਕਿਸੇ "Sentence" ਵਿੱਚ "Main Verbs" ਦੋ ਹੋਣ ਤਾਂ
"Clauses" ਵੀ ਦੋ ਹੋਣਗੀਆਂ। ਕਹਿਣ ਦਾ ਭਾਵ ਇਹ ਹੈ ਕਿ ਕਿਸੇ
"Sentence" ਵਿੱਚ ਜਿੰਨੀਆਂ "Main Verbs" ਹੋਣਗੀਆਂ, ਓਨੀਆਂ ਹੀ
"Clauses" ਹੋਣਗੀਆਂ।
For Example:
I remember what you said yesterday.
ਉੱਪਰ
ਦਿੱਤੇ Sentence ਵਿੱਚ ਦੋ Subjects (I and You) ਹਨ ਅਤੇ ਦੋ ਹੀ Main Verbs( remember
and said) ਹਨ। ਇਸ ਤਰ੍ਹਾਂ ਇਸ Sentence ਵਿੱਚ ਦੋ Clauses ਹਨ ਜਿਵੇਂ ਕਿ ਤੁਹਾਨੂੰ ਉੱਪਰ ਦੱਸਿਆ
ਗਿਆ ਹੈ।
Clauses in English Grammar |
Types of Clauses:
1. Principal Clause
2. Subordinate Clause
Principal
Clause
|
Subordinate
Clause
|
I don't know
|
where he lives.
|
I asked him
|
where
he lived.
|
ਉੱਪਰ
ਦਿੱਤੇ ਗਏ Sentences ਵਿੱਚ ਦੋ Clauses ਦਿੱਤੀਆਂ ਗਈਆਂ ਹਨ। ਇੱਕ Principal Clause(Main
Clause) ਅਤੇ ਦੂਸਰੀ Subordinate Clause. Principal Clause ਇੱਕ Independent Clause ਹੁੰਦੀ
ਹੈ। ਜਿਸਦਾ ਆਪਣਾ ਇੱਕ meaning (ਅਰਥ) ਹੁੰਦਾ ਹੈ। ਪਰ Subordinate Clause ਦਾ ਆਪਣਾ ਕੋਈ
meaning (ਅਰਥ) ਨਹੀਂ ਹੁੰਦਾ। ਉਹ ਆਪਣੇ meaning (ਅਰਥ) ਨੂੰ ਦੱਸਣ ਲਈ Principal Clause ਤੇ
ਨਿਰਭਰ ਕਰਦੀ ਹੈ।
ਜਿਵੇਂ
ਕਿ ਪਹਿਲੇ Sentence ਵਿੱਚ "I don't know" ਇੱਕ Principal Clause ਹੈ। ਇਸ
Sentence ਦਾ ਆਪਣਾ meaning (ਅਰਥ) ਹੈ।"where she lives" ਇੱਕ Subordinate
Clause ਹੈ ਜਿਸਦਾ ਆਪਣਾ ਕੋਈ meaning (ਅਰਥ) ਨਹੀਂ ਹੈ। ਇਹ ਆਪਣੇ (meaning) ਅਰਥ ਨੂੰ ਸਪਸ਼ਟ ਕਰਨ
ਲਈ Principal Clause ਤੇ ਨਿਰਭਰ ਕਰੇਗੀ।
Subordinate
Clause has three types:
1. Noun Clause
2. Adjective Clause
3. Adverb Clause
1. Noun
Clause:
ਜਦੋਂ ਕਿਸੇ Sentence ਵਿੱਚ ਕੋਈ "Question" ਪੁੱਛਿਆ ਜਾਂਦਾ ਹੈ ਤਾਂ ਜੋ ਸਾਨੂੰ ਉਸ
Question ਦਾ reply (ਉੱਤਰ) ਮਿਲਦਾ ਹੈ। ਉਸਨੂੰ Noun Clause ਕਿਹਾ ਜਾਂਦਾ ਹੈ।
For Examples:
1.
He said that he had worked very
hard.
ਇਸ
Sentence ਵਿੱਚ Noun Clause ਨੂੰ ਲੱਭਣ ਲਈ Question ਪੁੱਛਿਆ ਗਿਆ ਹੈ।
He said "what?"
ਉਸਨੇ ਕੀ ਕਿਹਾ?
ਉਸਨੇ
ਕਿਹਾ ਕਿ ਉਸਨੇ ਬਹੁਤ ਮਿਹਨਤ ਕੀਤੀ ਸੀ।(He said that he had worked very hard)
"that he
had worked very hard", ਪੁੱਛੇ ਗਏ Question ਦਾ ਉੱਤਰ ਹੈ। ਇਸ ਲਈ " that he had
worked very hard", ਇੱਕ Noun Clause ਹੈ।
2.
We can do whatever we want.
We can do "what?"
ਅਸੀਂ ਕੀ ਕਰ ਸਕਦੇ ਹਾਂ?
ਅਸੀਂ
ਜੋ ਚਾਹੇ ਉਹ ਕਰ ਸਕਦੇ ਹਾਂ। (We can do whatever we want)
"whatever
we want", verb "do" ਦਾ reply (ਉੱਤਰ) ਹੈ। ਇਸ ਲਈ "whatever we
want", ਇੱਕ Noun Clause ਹੈ।
3.
How you complete this task is your
problem.
your problem is "what?"
ਤੁਹਾਡੀ problem ਕੀ ਹੈ?
ਤੁਸੀਂ
ਇਸ ਕੰਮ ਨੂੰ ਕਿਸ ਤਰ੍ਹਾਂ ਪੂਰਾ ਕਰਦੇ ਹੋ, ਇਹ ਤੁਹਾਡੀ problem ਹੈ। (How you complete
this task is your problem)
"How
you complete this task", verb "is" ਦਾ reply ਹੈ। ਦੂਜੇ ਸ਼ਬਦਾਂ ਵਿੱਚ
"How you complete this task" ਇੱਕ Noun Clause ਹੈ ਜੋ ਕਿ Subject ਦਾ ਕੰਮ ਕਰ
ਰਹੀ ਹੈ। "Subjects" ਕੌਣ ਹੁੰਦੇ ਹਨ? "Subjects", Nouns ਹੁੰਦੇ ਹਨ।
"How you complete this task" Noun ਦਾ ਕੰਮ ਕਰ ਰਹੀ ਹੈ। ਇਸ ਲਈ "How
you complete this task" ਇੱਕ Noun Clause ਹੈ।
2.
Adjective Clause: ਜਦੋਂ
ਇੱਕ ਤੋਂ ਜ਼ਿਆਦਾ ਸ਼ਬਦ "Noun(ਨਾਂਵ)" ਜਾਂ Pronoun(ਪੜਨਾਂਵ) ਦੀ ਵਿਸ਼ੇਸ਼ਤਾ ਦੱਸਣ ਜਾਂ
ਉਸਨੂੰ "Qualify" ਕਰਨ ਲੱਗ ਜਾਣ ਜਾਂ "Adjective(ਵਿਸ਼ੇਸ਼ਣ)" ਦੀ ਤਰ੍ਹਾਂ
ਕੰਮ ਕਰਨ ਲਗ ਜਾਣ ਤਾਂ ਉਸਨੂੰ "Adjective Clause" ਕਿਹਾ ਜਾਂਦਾ ਹੈ।
For Examples:
1.
I remember the house where I was
born.
I remember the house - Principal Clause
where I was born - Adjective Clause
"I
remember the house" ਇੱਕ Principal Clause ਹੈ ਕਿਉਂਕਿ ਉਹ ਆਪਣਾ complete
meaning (ਅਰਥ) ਦੱਸ ਰਹੀ ਹੈ ਜਦ ਕਿ "where I was born" ਇੱਕ Subordinate ਜਾਂ
Adjective Clause ਹੈ ਜੋ ਕਿ ਆਪਣੇ meaning (ਅਰਥ) ਲਈ Principal Clause (I remember
the house) ਤੇ ਨਿਰਭਰ ਹੈ।
ਜਿਵੇਂ
ਕਿ ਉੱਪਰ ਵੀ ਦੱਸਿਆ ਗਿਆ ਹੈ ਕਿ ਜਦੋਂ ਇੱਕ ਤੋਂ ਜ਼ਿਆਦਾ ਸ਼ਬਦ "Noun" ਦੀ ਵਿਸ਼ੇਸ਼ਤਾ ਪ੍ਰਗਟ
ਕਰਨ ਲਗ ਜਾਣ ਤਾਂ ਉਸਨੂੰ Adjective Clause ਕਹਿੰਦੇ ਹਨ। ਇਸੇ ਤਰ੍ਹਾਂ "house" ਇੱਕ
Noun ਹੈ ਅਤੇ ਇੱਕ ਤੋਂ ਜ਼ਿਆਦਾ ਸ਼ਬਦ ਭਾਵ "where I was born" ਮਿਲਕੇ
"house" ਦੀ ਵਿਸ਼ੇਸ਼ਤਾ ਬਾਰੇ ਦੱਸ ਰਹੇ ਹਨ ਕਿ ਮੈਨੂੰ ਉਹ ਘਰ ਯਾਦ ਹੈ ਜਿੱਥੇ ਮੇਰਾ ਜਨਮ
ਹੋਇਆ ਸੀ। ਇਸ ਤਰ੍ਹਾਂ "where I was born" ਇੱਕ Adjective Clause ਹੈ।
2.
The umbrella which has a broken
handle is mine.
The umbrella is mine - Principal Clause
which has a broken handle - Adjective Clause
"which
has a broken handle", ਇੱਕ ਤੋਂ ਜ਼ਿਆਦਾ ਸ਼ਬਦ ਹਨ। ਇਹ ਸਾਰੇ ਮਿਲਕੇ
"umbrella" ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ। ਇਸ ਲਈ "which has a broken
handle" ਇੱਕ Adjective Clause ਹੈ।
3.
People who live in glass houses
should not throw stones.
People should not throw stones - Principal Clause
who live in glass houses - Adjective Clause
"who
live in glass houses", ਇਹ ਸਾਰੇ ਸ਼ਬਦ ਮਿਲਕੇ "People" ਦੀ ਵਿਸ਼ੇਸ਼ਤਾ ਦਰਸਾ
ਰਹੇ ਹਨ। ਇਸ ਲਈ "who live in glass houses" ਇੱਕ Adjective Clause ਹੈ।
3. Adverb
Clause: ਜਦੋਂ
ਇੱਕ ਤੋਂ ਜ਼ਿਆਦਾ ਸ਼ਬਦ "Adverb" ਦੀ ਤਰ੍ਹਾਂ ਕੰਮ ਕਰਨ ਲੱਗ ਜਾਣ ਤਾਂ ਉਸਨੂੰ
"Adverb Clause" ਕਿਹਾ ਜਾਂਦਾ ਹੈ। "Adverb" ਦੀਆਂ ਕਈ kinds (ਕਿਸਮਾਂ)
ਹੁੰਦੀਆਂ ਹਨ ਜਿਵੇਂ "Adverb of Time", "Adverb of Place",
"Adverb of Manner", "Adverb of Condition" etc. ਇਸ ਤਰ੍ਹਾਂ
"Adverb Clause" time, place, reason, manner or condition ਬਾਰੇ ਦੱਸਦੀ ਹੈ।
For Examples:
1.
I will call you when I reach
Delhi.
I will call you - Principal Clause
when I reach Delhi - Adverbial Clause of Time
ਉੱਪਰ
ਦਿੱਤੇ ਗਏ Sentence ਵਿੱਚ "I will call you" ਇੱਕ Principal Clause (Main
Clause) ਹੈ। ਜੋ ਕਿ ਆਪਣਾ complete meaning (ਅਰਥ) ਦੱਸਦੀ ਹੈ। ਅਤੇ ਇਹ ਕਿਸੀ ਦੂਸਰੀ
Clause ਤੇ ਨਿਰਭਰ ਨਹੀਂ ਹੈ। "when I reach Delhi" ਇੱਕ Subordinate Clause ਜਾਂ
Adverbial Clause ਹੈ। ਇਸਦਾ ਆਪਣਾ ਕੋਈ ਅਰਥ ਨਹੀਂ ਹੈ। ਇਹ ਆਪਣਾ meaning (ਅਰਥ) ਸਪਸ਼ਟ ਕਰਨ ਲਈ
Principal Clause ਤੇ ਨਿਰਭਰ ਕਰਦੀ ਹੈ।
ਹੁਣ
ਦੇਖਦੇ ਹਾਂ ਕਿ "when I reach Delhi" Adverbial Clause ਕਿਵੇਂ ਹੈ?
"when I reach Delhi" ਇੱਕ Adverbial Clause ਹੈ ਜੋ ਕਿ "Adverbial
Clause of Time" ਬਾਰੇ ਦੱਸ ਰਹੀ ਹੈ ਭਾਵ
ਸਮੇਂ ਬਾਰੇ ਦੱਸ ਰਹੀ ਹੈ। ਇਸ ਤਰ੍ਹਾਂ ਦੇ ਕਈ ਹੋਰ ਉਦਾਹਰਨ ਲੈਂਦੇ ਹਾਂ:
2.
I saw him where we met yesterday.
I saw him - Principal Clause
where we met yesterday - Adverbial Clause of
Place
ਇਸ
Sentence ਵਿੱਚ "where we met yesterday" ਇੱਕ Adverbial Clause ਹੈ ਅਤੇ ਇਹ
Adverb of Place ਬਾਰੇ ਦੱਸ ਰਹੀ ਹੈ। ਮੈਂ ਉਸਨੂੰ ਉੱਥੇ ਦੇਖਿਆ ਜਿਥੇ ਅਸੀਂ ਕੱਲ੍ਹ ਮਿਲੇ ਸੀ। ਜਗ੍ਹਾ
ਬਾਰੇ ਦੱਸਣ ਕਰਕੇ ਇਹ ਇੱਕ Adverbial Clause ਬਣ ਜਾਂਦੀ ਹੈ।
3.
You will pass if you work hard.
You will pass - Principal Clause
if you work hard - Adverbial Clause of Condition
ਇਸ
Sentence ਵਿੱਚ "if you work hard" ਇੱਕ Adverbial Clause ਹੈ ਜੋ ਕਿ Adverb
of Condition ਬਾਰੇ ਦੱਸ ਰਹੀ ਹੈ। ਤੁਹਾਡੇ ਸਾਹਮਣੇ Condition ਇਹ ਹੈ ਕਿ ਤੁਸੀਂ ਪਾਸ ਹੋਣਾ ਹੈ।
ਤੁਸੀਂ ਤਾਂ ਹੀ ਪਾਸ ਹੋਵੋਗੇ ਜੇ ਤੁਸੀਂ ਮਿਹਨਤ ਕਰੋਗੇ।