Past Indefinite Tense: Affirmative, Negative & Interrogative Sentences

Past Indefinite Tense: Affirmative, Negative & Interrogative Sentences


Past Indefinite Tense: Affirmative Sentences

"Past Indefinite Tense" ਦੀ ਵਰਤੋਂ ਓਦੋਂ ਹੁੰਦੀ ਹੈ ਜਦੋਂ ਕੋਈ ਕੰਮ ਜਾਂ ਕਿਰਿਆ Past (ਭੂਤਕਾਲ) ਵਿੱਚ ਸ਼ੁਰੂ ਹੋ ਕੇ Past (ਭੂਤਕਾਲ) ਵਿੱਚ ਹੀ ਖ਼ਤਮ ਹੋ ਜਾਵੇ।

For examples:
1.    They decided to go out for a walk.
2.    He went to Shimla yesterday.
3.    He left school last year.
4.    I learnt English in Calcutta.
5.    He didn't sleep well last night.
Past Indefinite Tense: Affirmative, Negative & Interrogative Sentences
Past Indefinite Tense: Affirmative, Negative & Interrogative Sentences
ਪੰਜਾਬੀ ਵਿੱਚ ਪਹਿਚਾਣ - "Past Indefinite Tense" ਦੀ ਪੰਜਾਬੀ ਵਿਚ ਪਹਿਚਾਣ ਇਹ ਹੈ ਕਿ ਹਰ Sentence ਦੇ ਅਖੀਰ ਵਿੱਚ "ਆ, ਈ, ਏ, ਦਾ ਸੀ, ਦੀ ਸੀ, ਦੇ ਸਨ, ਦੀਆਂ ਸਨ" ਲੱਗਿਆ ਹੁੰਦਾ ਹੈ।

Structure : Subject + v2 + Object.

"Past Indefinite Tense" ਵਿੱਚ Subject ਦੇ ਨਾਲ Verb ਦੀ ਦੂਸਰੀ form ਲਗਾਈ ਜਾਂਦੀ ਹੈ।

Examples:
1.    ਮੈਂ ਸਾਰੇ ਪ੍ਰਸ਼ਨ ਹੱਲ ਕਰ ਲਏ।
I solved all the questions.
2.    ਅਸੀਂ ਡਾਕਟਰ ਨੂੰ ਬੁਲਾਇਆ।
We sent for the doctor.
3.    ਕੱਲ ਮੋਹਲੇਧਾਰ ਵਰਖਾ ਹੋਈ।
It rained heavily yesterday.
4.    ਸਭਾ ਚਾਰ ਘੰਟੇ ਤੱਕ ਚੱਲੀ।
The meeting lasted for four hours.
5.    ਅਸੀਂ ਕਈ ਨਵੀਆਂ ਪੁਸਤਕਾਂ ਖਰੀਦੀਆਂ।
We bought some new books.
6.    ਉਹ ਪਾਠ ਯਾਦ ਕਰਦਾ ਸੀ।
He learnt the lesson.
7.    ਬਿੱਲੀ ਨੇ ਚੂਹੇ ਨੂੰ ਮਾਰਿਆ।
The cat killed the mouse.
8.    ਲੜਕੇ ਨੇ ਪਤੰਗ ਬਣਾਇਆ।
The boy made a kite.
9.    ਅਧਿਆਪਕ ਨੇ ਉਸਦੀ ਪ੍ਰਸ਼ੰਸਾ ਕੀਤੀ।
The teacher praised him/her.
10.  ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।
The Police arrested him.

Negative Sentences

Structure : Subject + did + not + v1 + Object.

"Past Indefinite Tense" ਦੇ "Affirmative Sentences" ਦੀ ਤਰ੍ਹਾਂ "Negative ਅਤੇ Interrogative Sentences" ਵਿੱਚ Verb ਦੀ ਦੂਸਰੀ form ਦੀ ਵਰਤੋਂ ਨਹੀਂ ਹੁੰਦੀ ਸਗੋਂ Helping Verb "did" ਲਗਾ ਕੇ ਉਸ ਨਾਲ Verb ਦੀ ਪਹਿਲੀ form ਦੀ ਵਰਤੋਂ ਕੀਤੀ ਜਾਂਦੀ ਹੈ। Negative Sentences ਵਿੱਚ Helping Verb "did" ਤੋਂ ਬਾਅਦ ਵਿੱਚ "not" ਦਾ ਪ੍ਰਯੋਗ ਹੁੰਦਾ ਹੈ।

Examples:
1.    ਉਹਨਾਂ ਨੇ ਆਪਣਾ ਘਰ ਨਹੀਂ ਵੇਚਿਆ।
They didn't sell their house.
2.    ਮੈਨੂੰ ਉਸਦਾ ਵਿਵਹਾਰ ਪਸੰਦ ਨਹੀਂ ਆਇਆ।
I didn't like his behaviour.
3.    ਉਸਨੇ ਕੱਲ ਦਵਾਈ ਨਹੀਂ ਲਈ।
He didn't take medicine yesterday.
4.    ਵਿਦਿਆਰਥੀਆਂ ਨੇ ਤਾੜੀਆਂ ਨਹੀਂ ਵਜਾਈਆਂ।
The students didn't clap.
5.    ਅਸੀਂ ਕੁੱਤੇ ਨੂੰ ਪੱਥਰ ਨਹੀਂ ਮਾਰੇ।
We didn't throw stones at the dog.
6.    ਅਧਿਆਪਕ ਨੇ ਪਾਠ ਨਹੀਂ ਪੜ੍ਹਾਇਆ।
The teacher didn't teach the lesson.
7.    ਉਸਨੇ ਨਵੀਂ ਕਾਰ ਨਹੀਂ ਖਰੀਦੀ।
He didn't buy a new car.
8.    ਮੈਂ ਉਸਦੀ ਸਲੇਟ ਨਹੀਂ ਤੋੜੀ।
I didn't break his/her slate.
9.    ਬੱਚਿਆਂ ਨੇ ਫੁੱਲ ਨਹੀਂ ਤੋੜੇ।
The children didn't pluck the flowers.
10.  ਅਸੀਂ ਅੱਜ ਫੁੱਟਬਾਲ ਨਹੀਂ ਖੇਡੇ।
We didn't play football.

Interrogative Sentences

Structure: Did + Subject + v1+ Object?

"Interrogative Sentences" ਵਿੱਚ "Did" ਦੀ ਵਰਤੋਂ "Subject" ਤੋਂ ਪਹਿਲਾਂ ਕੀਤੀ ਜਾਂਦੀ ਹੈ। Sentence ਖ਼ਤਮ ਹੋਣ ਤੇ Question Mark (ਪ੍ਰਸ਼ਨ ਚਿੰਨ) ਲਾਇਆ ਜਾਂਦਾ ਹੈ।

Examples:
1.    ਕੀ ਉਸਨੇ ਤੁਹਾਨੂੰ ਪੈਸੇ ਉਧਾਰ ਦਿੱਤੇ?
Did he lend you money?
2.    ਕੀ ਤੁਸੀਂ ਮੇਰਾ ਪੈੱਨ ਚੁਰਾਇਆ?
Did you steal my pen?
3.    ਕੀ ਉਸਨੇ ਪੱਤਰ ਡਾਕ ਵਿੱਚ ਨਹੀਂ ਪਾਇਆ?
Did he not post the letter?
4.    ਕੀ ਤੁਹਾਡੇ ਪਿਤਾ ਜੀ ਮੁੰਬਈ ਤੋਂ ਵਾਪਿਸ ਆ ਗਏ?
Did your father return from Bombay?
5.    ਕੀ ਡਾਕਟਰ ਨੇ ਮਰੀਜ਼ ਦੀ ਨਬਜ਼ ਦੇਖੀ?
Did the doctor feel the pulse of the patient?
6.    ਕੀ ਉਸਨੇ ਖ਼ਤ ਲਿਖਿਆ?
Did he write a letter?
7.    ਕੀ ਉਸਨੇ ਤੁਹਾਡੀ ਮਦਦ ਕੀਤੀ?
Did he help you?
8.    ਕੀ ਅਸੀਂ ਮੈਚ ਹਾਰ ਗਏ?
Did we lose the match?
9.    ਕੀ ਤੁਸੀਂ ਪ੍ਰੀਖਿਆ ਪਾਸ ਕਰ ਲਈ?
Did you pass the examination?
10.  ਕੀ ਉਹ ਸਟੇਸ਼ਨ 'ਤੇ ਸਮੇਂ ਸਿਰ ਪੁੱਜ ਗਏ?
Did they reach the station in time?