Past Continuous Tense: Affirmative, Negative & Interrogative Sentences

Past Continuous Tense: Affirmative, Negative & Interrogative Sentences


Past Continuous Tense: Affirmative Sentences

"Past Continuous Tense" ਦੀ ਵਰਤੋਂ Past Time (ਪਿਛਲੇ ਸਮੇਂ) ਵਿਚ ਕਿਸੇ ਸਮੇਂ ਹੋ ਰਹੀ ਕਿਸੇ ਕਿਰਿਆ ਜਾਂ ਕੰਮ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ।

For Examples:
1.    We were listening to the songs.
2.    It was getting dark.
 
Past Continuous Tense: Affirmative, Negative & Interrogative Sentences
Past Continuous Tense: Affirmative, Negative & Interrogative Sentences
ਪੰਜਾਬੀ ਵਿੱਚ ਪਹਿਚਾਣ - ਇਸ Tense ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ Sentence ਦੇ ਅਖੀਰ ਵਿੱਚ "ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ" ਲੱਗਿਆ ਹੁੰਦਾ ਹੈ।

Structure - Subject + was/were + v1 + ing + Object.

"was" ਦੀ ਵਰਤੋਂ Pronouns like I, He, She, It ਨਾਲ ਹੁੰਦੀ ਹੈ।

"were" ਦੀ ਵਰਤੋਂ Plural Pronouns like We, You, They ਨਾਲ ਹੁੰਦੀ ਹੈ।

Helping Verbs "was/were" ਲਗਾਉਣ ਤੋਂ ਬਾਅਦ Verb ਦੀ ਪਹਿਲੀ form ਦੇ ਨਾਲ "ing" ਲਗਾਇਆ ਜਾਂਦਾ ਹੈ।

Examples:
1.    ਲੋਕ ਆਪਣੇ ਘਰਾਂ ਨੂੰ ਸਜਾ ਰਹੇ ਸਨ।
The people were decorating their houses.
2.    ਕੱਲ ਮੋਹਲੇਧਾਰ ਵਰਖਾ ਹੋ ਰਹੀ ਸੀ।
It was raining cats and dogs yesterday.
3.    ਉਹ ਤੇਜ਼ ਦੌੜ ਰਿਹਾ ਸੀ।
He was running fast.
4.    ਪੁਲਿਸ ਚੋਰ ਦਾ ਪਿੱਛਾ ਕਰ ਰਹੀ ਸੀ।
The police were chasing the thief.
5.    ਤੁਸੀਂ ਅੰਗਰੇਜੀ ਸਿੱਖ ਰਹੇ ਸੀ।
You were learning English.
6.    ਲੜਕੇ ਨਦੀ ਵਿੱਚ ਤੈਰ ਰਹੇ ਸਨ।
The boys were swimming in the river.
7.    ਡਾਕੀਆ ਡਾਕ ਵੰਡ ਰਿਹਾ ਸੀ।
The postman was delivering the dak.
8.    ਉਹ ਦਫ਼ਤਰ ਪੈਦਲ ਜਾ ਰਹੇ ਸਨ।
They were going to the office on foot.
9.    ਉਹ ਫੁੱਲ ਤੋੜ ਰਿਹਾ ਸੀ।
He was plucking the flowers.
10.  ਬੱਚਾ ਫੁੱਟ-ਫੁੱਟ ਕੇ ਰੋ ਰਿਹਾ ਸੀ।
The child was weeping bitterly.

Negative Sentences

Structure - Subject + was/were + not + v1 + ing + Object.

"Negative Sentences" ਵਿੱਚ "was/were" ਦੇ ਨਾਲ "not" ਦੀ ਵਰਤੋਂ ਹੁੰਦੀ ਹੈ।

Examples:
1.    ਮਾਲੀ ਦਰੱਖਤ ਨਹੀਂ ਲਗਾ ਰਿਹਾ ਸੀ।
The gardener was not planting trees.
2.    ਬੱਚੇ ਖੇਡਾਂ ਵਿੱਚ ਕੋਈ ਰੁਚੀ ਨਹੀਂ ਲੈ ਰਹੇ ਸਨ।
The children were taking no interest in games.
3.    ਅਸੀਂ ਮਕਾਨ ਖਾਲੀ ਨਹੀਂ ਕਰ ਰਹੇ ਸੀ।
We were not vacating the house.
4.    ਰੋਗੀ ਦਰਦ ਨਾਲ ਨਹੀਂ ਚੀਕ ਰਿਹਾ ਸੀ।
The patient was not crying with pain.
5.    ਅਸੀਂ ਬਿਨਾਂ ਟਿਕਟ ਯਾਤਰਾ ਨਹੀਂ ਕਰ ਰਹੇ ਸੀ।
We were not travelling without ticket.
6.    ਉਹ ਮੈਨੂੰ ਧੋਖਾ ਨਹੀਂ ਦੇ ਰਿਹਾ ਸੀ।
He was not deceiving me.
7.    ਅਸੀਂ ਪ੍ਰਾਰਥਨਾ ਨਹੀਂ ਕਰ ਰਹੇ ਸੀ।
We were not saying prayers.
8.    ਹਵਾ ਤੇਜ਼ ਨਹੀਂ ਚੱਲ ਰਹੀ ਸੀ।
It was not blowing hard.
9.    ਅਸੀਂ ਪਤੰਗ ਨਹੀਂ ਉਡਾ ਰਹੇ ਸੀ।
We were not flying kites.
10.  ਉਹ ਮੇਰੀ ਮਦਦ ਨਹੀਂ ਕਰ ਰਿਹਾ ਸੀ।
He was not helping me.

Interrogative Sentences

Structure - Was/Were + Subject + v1 + ing + Object?

"Interrogative Sentences" ਵਿੱਚ "was/were" ਦੀ ਵਰਤੋਂ "Subject" ਤੋਂ ਪਹਿਲਾਂ ਹੁੰਦੀ ਹੈ।

Examples:
1.    ਕੀ ਉਹ ਸਾਰੰਗੀ ਵਜਾ ਰਿਹਾ ਸੀ?
Was he playing violin?
2.    ਕੀ ਤੁਸੀਂ ਉਸ ਸਮੇਂ ਭੋਜਨ ਕਰ ਰਹੇ ਸੀ?
Were you eating/taking the food that time?
3.    ਕੀ ਸਰਕਸ ਵਿੱਚ ਸ਼ੇਰ ਦਹਾੜ ਰਹੇ ਸਨ?
Were the lions roaring in the Circus?
4.    ਕੀ ਹਨੇਰੀ ਚੱਲ ਰਹੀ ਸੀ?
Was the dust storm blowing?
5.    ਕੀ ਤੁਹਾਡੀ ਘੜੀ ਠੀਕ ਸਮਾਂ ਦੇ ਰਹੀ ਸੀ?
Was your watch keeping correct time?
6.    ਕੀ ਲੜਕੀਆਂ ਸ਼ੋਰ ਮਚਾ ਰਹੀਆਂ ਸਨ?
Were the girls making a noise?
7.    ਕੀ ਉਹ ਡੂੰਘੀ ਨੀਂਦ ਸੌਂ ਰਹੇ ਸਨ?
Were they sleeping soundly?
Or
Were they enjoying a sound sleep?
8.    ਕੀ ਤੁਹਾਡੀ ਪਰੀਖਿਆ ਨੇੜੇ ਆ ਰਹੀ ਸੀ?
Was your examination coming/drawing near?
9.    ਕੀ ਬਾਗ਼ ਵਿੱਚ ਫ਼ਵਾਰੇ ਚੱਲ ਰਹੇ ਸਨ?
Were the fountains playing in the garden?
10.  ਕੀ ਕਿਸਾਨ ਰੁੱਖਾਂ ਨੂੰ ਪਾਣੀ ਦੇ ਰਹੇ ਸੀ?
Were the farmers watering the trees?