Past Perfect Continuous Tense: Affirmative, Negative & Interrogative Sentences

Past Perfect Continuous Tense: Affirmative, Negative & Interrogative Sentences


Past Perfect Continuous Tense: Affirmative Sentences

"Past Perfect Continuous Tense" ਦੀ ਵਰਤੋਂ ਉਸ action (ਕੰਮ) ਲਈ ਕੀਤੀ ਜਾਂਦੀ ਹੈ ਜੋ "Past" ਵਿੱਚ ਸ਼ੁਰੂ ਹੋ ਕੇ "Past" ਵਿੱਚ ਹੀ ਜਾਰੀ ਰਹੇ।

ਇਸ Tense ਵਿੱਚ "Since" ਅਤੇ "for" ਦੀ ਵਰਤੋਂ ਵੀ ਕੀਤੀ ਜਾਂਦੀ ਹੈ।
Past Perfect Continuous Tense: Affirmative, Negative & Interrogative Sentences
Past Perfect Continuous Tense: Affirmative, Negative & Interrogative Sentences
ਪੰਜਾਬੀ ਵਿੱਚ ਪਹਿਚਾਣ - ਇਸ Tense ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ Sentence ਦੇ ਅਖੀਰ ਵਿੱਚ "ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ" ਆਦਿ ਲੱਗਿਆ ਹੁੰਦਾ ਹੈ ਪਰ ਨਾਲ ਹੀ ਸਮੇਂ ਦੀ ਗੱਲ ਵੀ ਕੀਤੀ ਹੁੰਦੀ ਹੈ।

For Examples:
1.    My grandfather had been running business before he died.
2.    It had been raining since morning when you rang me up.

ਉੱਪਰ ਦਿੱਤੇ ਦੋਨੋਂ Sentences ਵਿੱਚ ਕਿਰਿਆ "Past" ਵਿੱਚ ਸ਼ੁਰੂ ਹੋਈ ਅਤੇ "Past" ਵਿੱਚ ਹੀ ਜਾਰੀ ਰਹੀ।

Structure: Subject + had + been + v1 + ing + Object + Since/For.

For Examples:
1.    ਉਹ ਪਿਛਲੇ ਛੇ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਿਹਾ ਸੀ।
He had been working hard since last six months.
2.    ਪੁਲਿਸ ਦੋ ਹਫਤਿਆਂ ਤੋਂ ਮਾਮਲੇ ਦੀ ਛਾਣ-ਬੀਣ ਕਰ ਰਹੀ ਸੀ।
The police had been investigating the matter for two weeks.
3.    ਦੋ ਦਿਨ ਤੋਂ ਲਗਾਤਾਰ ਬੂੰਦਾਂ - ਬਾਂਦੀ ਹੋ ਰਹੀ ਸੀ।
It had been drizzling continuously for two days.
4.    ਕੁੱਤੇ ਭਿਖਾਰੀ ਨੂੰ ਦੋ ਘੰਟੇ ਤੋਂ ਭੌਂਕ ਰਹੇ ਸਨ।
The dogs had been barking at the beggar for two hours.
5.    ਉਹ ਦਸ ਸਾਲਾਂ ਤੋਂ ਗ਼ਰੀਬਾਂ ਦੀ ਸਹਾਇਤਾ ਕਰ ਰਿਹਾ ਸੀ।
He had been helping the poor for ten years.

Negative Sentences:

Structure: Subject + had + not + been + v1 + ing + Object + Since/For.

Past Perfect Continuous ਦੇ Negative Sentences ਵਿੱਚ "not" ਦੀ ਵਰਤੋਂ had ਤੋਂ ਬਾਅਦ ਵਿੱਚ ਅਤੇ been ਤੋਂ ਪਹਿਲਾਂ ਹੁੰਦੀ ਹੈ।

For Examples:
1.    ਉਹ ਦੋ ਘੰਟਿਆਂ ਤੋਂ ਕੱਪੜੇ ਪ੍ਰੈੱਸ ਨਹੀਂ ਕਰ ਰਿਹਾ ਸੀ।
He had not been ironing the clothes for two hours.
2.    ਚੌਂਕੀਦਾਰ ਪਿਛਲੀ ਰਾਤ ਤੋਂ ਪਹਿਰਾ ਨਹੀਂ ਦੇ ਰਿਹਾ ਸੀ।
The watchman had not been watching since last night.
3.    ਲੜਕੇ ਸ਼ਾਮ ਤੋਂ ਮੈਦਾਨ ਵਿੱਚ ਨਹੀਂ ਖੇਡ ਰਹੇ ਸਨ।
The boys had not been playing in the ground since evening.
4.    ਉਹ ਪਰਸੋਂ ਤੋਂ ਮਕਾਨ ਨੂੰ ਸਫ਼ੈਦੀ ਨਹੀਂ ਕਰ ਰਹੇ ਸਨ।
They had not been whitewashing the house since day before yesterday.
5.    ਮਜ਼ਦੂਰ ਦੋ ਦਿਨ ਤੋਂ ਖੂਹ ਨਹੀਂ ਪੁੱਟ ਰਹੇ ਸਨ।
The labourers had not been digging the well for two days.

Interrogative Sentences

Structure: Had + Subject + been + v1 + ing + Object + Since/For?

Past Perfect Continuous ਦੇ Interrogative Sentences ਵਿੱਚ Had ਦੀ ਵਰਤੋਂ Subject ਤੋਂ ਪਹਿਲਾਂ ਹੁੰਦੀ ਹੈ ਅਤੇ Subject ਤੋਂ ਬਾਅਦ ਵਿੱਚ been ਲਾਇਆ ਜਾਂਦਾ ਹੈ।

For Examples:
1.    ਕੀ ਉਹ ਚਾਰ ਸਾਲਾਂ ਤੋਂ ਵਪਾਰ ਕਰ ਰਿਹਾ ਸੀ?
Had he been doing business for four years?
2.    ਕੀ ਉਹ 1980 ਤੋਂ ਇਸ ਸਕੂਲ ਵਿੱਚ ਪੜ੍ਹਾ ਰਿਹਾ ਸੀ?
Had he been teaching in this school since 1980?
3.    ਕੀ ਸੁਧਾ ਦੋ ਘੰਟੇ ਤੋਂ ਹਾਰਮੋਨੀਅਮ ਵਜਾ ਰਹੀ ਸੀ?
Had Sudha been playing on the Harmonium for two hours?
4.    ਕੀ ਮਾਲੀ ਇੱਕ ਹਫ਼ਤੇ ਤੋਂ ਫੁੱਲ ਤੋੜ ਰਿਹਾ ਸੀ?
Had the gardener been plucking the flowers for one week?
5.    ਕੀ ਉਹ ਇੱਕ ਘੰਟੇ ਤੋਂ ਘੜੀ ਦੀ ਮੁਰੰਮਤ ਕਰ ਰਿਹਾ ਸੀ?
Had he been repairing the watch for an hour?
6.    ਕੀ ਤੁਸੀਂ ਸ਼ਾਮ ਤੋਂ ਪ੍ਰਾਰਥਨਾ ਕਰ ਰਹੇ ਸੀ?
Had you been saying the prayers since evening?