Past Perfect Tense: Affirmative, Negative & Interrogative Sentences


Past Perfect Tense: Affirmative Sentences

ਜਦੋਂ ਕੋਈ ਕਿਰਿਆ (Verb), ਅਤੀਤ (Past)  ਵਿੱਚ ਕਿਸੇ ਸਮੇਂ ਸ਼ੁਰੂ ਹੁੰਦੀ ਹੈ ਅਤੇ Past ਵਿੱਚ ਹੀ ਖ਼ਤਮ ਹੋ ਜਾਵੇ ਤਾਂ ਓਦੋਂ "Past Perfect Tense" ਦੀ ਵਰਤੋਂ ਕੀਤੀ ਜਾਂਦੀ ਹੈ।

ਦੂਜੇ ਸ਼ਬਦਾਂ ਵਿੱਚ ਇਸ Tense ਦੀ ਵਰਤੋਂ ਕਿਸੇ ਕਿਰਿਆ ਦਾ ਵਰਣਨ ਕਰਨ ਲਈ ਜੋ ਕਿਸੇ ਵਿਸ਼ੇਸ਼ ਸਮੇਂ (particular time) ਜਾਂ ਪਿਛਲੇ ਸਮੇਂ (past time)  ਦੀ ਕਿਸੇ ਖਾਸ ਘਟਨਾ ਤੋਂ ਪਹਿਲਾਂ ਪੂਰੀ/ ਖ਼ਤਮ ਹੋ ਚੁੱਕੀ ਸੀ, ਲਈ ਕੀਤੀ ਜਾਂਦੀ ਹੈ।

For Examples
1.    When I reached the station, the train had started.
2.    I had written the letter before he arrived.

ਉੱਪਰ ਦਿੱਤੇ ਦੋਹਾਂ Sentences ਵਿੱਚ ਇੱਕ ਕਿਰਿਆ, ਦੂਜੀ ਘਟਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਮਾਪਤ ਹੋ ਚੁੱਕੀ ਹੈ। ਜਿਵੇਂ ਪਹਿਲੇ Sentence ਵਿੱਚ train ਚੱਲ ਪਈ ਸੀ ਇਸ ਲਈ ਮੈਂ train ਵਿੱਚ ਬੈਠ ਨਹੀਂ ਸਕਿਆ ਭਾਵ ਕਿਰਿਆ ਜਾਂ ਕੰਮ ਸਮਾਪਤ ਹੋ ਗਿਆ ਸੀ। ਦੂਜੇ Sentence ਵਿੱਚ ਮੈਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਚਿੱਠੀ ਲਿਖ ਚੁੱਕਿਆ ਸੀ ਭਾਵ ਆਪਣਾ ਕੰਮ ਖ਼ਤਮ ਕਰ ਚੁੱਕਾ ਸੀ।
Past Perfect Tense: Affirmative, Negative & Interrogative Sentences
Past Perfect Tense: Affirmative, Negative & Interrogative Sentences

ਪੰਜਾਬੀ ਵਿੱਚ ਪਹਿਚਾਣ -
"Past Perfect Tense" ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ "Sentence" ਦੇ ਅਖੀਰ ਵਿੱਚ ਚੁੱਕਾ ਸੀ, ਚੁੱਕੇ ਸਨ, ਚੁੱਕੀ ਸੀ, ਚੁੱਕੀਆਂ ਸਨ ਅਤੇ "Past Indefinite" ਦੇ ਰੂਪ "ਆ, ਏ, ਈ, ਈਆਂ" ਦੇ ਮਗਰ "ਸੀ, ਸਨ" ਭਾਵ ਆ ਸੀ, ਏ ਸਨ, ਈ ਸੀ, ਈਆਂ ਸਨ ਆਦਿ ਲੱਗਿਆ ਹੁੰਦਾ ਹੈ।

Structure : Subject + had + v3 + Object.

Affirmative Sentences ਵਿੱਚ Helping Verb i.e. had ਤੋਂ ਬਾਅਦ ਵਿੱਚ Verb ਦੀ ਤੀਸਰੀ form (V3) ਦੀ ਵਰਤੋਂ ਕੀਤੀ ਜਾਂਦੀ ਹੈ।

Examples:
1.    ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਸੀ।
The patient had died before the doctor arrived.
2.    ਉਹ ਆਪਣਾ ਕੰਮ ਪਹਿਲਾਂ ਹੀ ਸਮਾਪਤ ਕਰ ਚੁੱਕਾ ਸੀ।
He had already finished his work.
3.    ਸਾਡੇ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਗੱਡੀ ਜਾ ਚੁੱਕੀ ਸੀ।
The train had left before we reached the station.
4.    ਜਦੋਂ ਮੈਂ ਸਕੂਲ ਪਹੁੰਚਿਆ ਤਾਂ ਘੰਟੀ ਵੱਜ ਚੁੱਕੀ ਸੀ।
When I reached the school, the bell had rung.
5.    ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਕੂਲ ਪਹੁੰਚ ਚੁੱਕੇ ਸੀ।
We had reached the school before it started raining.

Negative Sentences

Structure : Subject + had + not + v3 + Object.

Past Perfect Tense ਦੇ Negative Sentences ਵਿੱਚ had ਦੇ ਨਾਲ "not" ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ Negative Sentences ਵਿੱਚ never ਦੀ ਵਰਤੋਂ ਵੀ ਹੁੰਦੀ ਹੈ।

Examples:
1.    ਮੈਂ ਅਜਿਹਾ ਸੁੰਦਰ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਸੀ।
I had not seen such a beautiful scene before.
2.    ਉਹ ਪਹਿਲਾਂ ਕਦੀ ਆਗਰੇ ਨਹੀਂ ਗਿਆ ਸੀ।
He had never been to Agra before.
3.    ਗੱਡੀ ਅਜੇ ਤੱਕ ਨਹੀਂ ਆਈ ਸੀ।
The train had not arrived yet.
4.    ਉਹਨਾਂ ਨੇ ਅਜੇ ਤੱਕ ਸਕੂਲ ਦਾ ਕੰਮ ਸਮਾਪਤ ਨਹੀਂ ਕੀਤਾ ਸੀ।
They had not finished homework yet.
5.    ਮੈਂ ਪਹਿਲਾਂ ਕਦੀ ਤਾਜ ਮਹੱਲ ਨਹੀਂ ਦੇਖਿਆ ਸੀ।
I had never seen Taj Mahal before.

Interrogative Sentences

Structure : Had + Subject + v3 + Object?

Interrogative Sentences ਵਿੱਚ Had ਦੀ ਵਰਤੋਂ Subject ਤੋਂ ਪਹਿਲਾਂ ਹੁੰਦੀ ਹੈ।

Subject ਤੋਂ ਬਾਅਦ ਵਿੱਚ Verb ਦੀ ਤੀਸਰੀ form (V3) ਲਗਾਈ ਜਾਂਦੀ ਹੈ।

Examples:
1.    ਕੀ ਵਰਖਾ ਹੋਣ ਤੋਂ ਪਹਿਲਾਂ ਮੈਚ ਸਮਾਪਤ ਹੋ ਚੁੱਕਾ ਸੀ?
Had the match ended before it rained?
2.    ਕੀ ਤੂਫਾਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਉੱਥੇ ਪਹੁੰਚ ਚੁੱਕੇ ਸੀ?
Had we reached there before the storm started?
3.    ਕੀ ਮਜਦੂਰਾਂ ਨੇ ਪਹਿਲਾਂ ਹੀ ਹੜਤਾਲ ਕਰ ਦਿੱਤੀ ਸੀ?
Had the labourers already struck work?
4.    ਕੀ ਅਧਿਆਪਕ ਦੇ ਆਉਣ ਤੋਂ ਪਹਿਲਾਂ ਵਿਦਿਆਰਥੀ ਖੜੇ ਹੋ ਗਏ ਸਨ?
The students had stood up before the teacher came?
5.    ਕੀ ਕਰਫਿਊ ਲੱਗਣ ਤੋਂ ਪਹਿਲਾਂ ਤੁਸੀਂ ਘਰ ਪਹੁੰਚ ਚੁੱਕੇ ਸੀ?
Had you reached home before the curfew was imposed?

Post a Comment

0 Comments