Present
Indefinite Tense: Affirmative Sentences
"Present Indefinite Tense" ਦੀ ਵਰਤੋਂ ਅਟੱਲ
ਸਚਾਈਆਂ, ਆਦਤਾਂ, ਆਮ ਜਾਂ ਨਿਰੰਤਰ( ਰੋਜ਼ਾਨਾ) ਹੋਣ ਵਾਲੀਆਂ ਕਿਰਿਆਂਵਾ ਅਤੇ ਵਰਤਮਾਨ ਲਈ ਹੁੰਦੀ ਹੈ।
For examples:
1.
The sun rises in the east.
2.
He never tells a lie.
3.
My grandmother goes to temple
everyday.
4.
We now live in this house.
![]() |
Present Indefinite Tense: Affirmative, Negative & Interrogative Sentences |
ਪੰਜਾਬੀ ਵਿੱਚ ਪਹਿਚਾਣ - "Present Indefinite Tense" ਦੀ ਪੰਜਾਬੀ ਵਿਚ ਪਹਿਚਾਣ ਇਹ ਹੈ ਕਿ ਹਰ Sentence ਦੇ ਅਖੀਰ ਵਿੱਚ "ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ" ਲੱਗਿਆ ਹੁੰਦਾ ਹੈ।
Structure : Subject + v1 + s/es + Object.
"Present Indefinite Tense" ਵਿੱਚ Verb ਦੀ
ਪਹਿਲੀ form ਦੇ ਨਾਲ 's' or 'es' ਲਗਾਇਆ ਜਾਂਦਾ ਹੈ।
Singular Pronouns like He, She, It ਆਦਿ ਦੇ ਨਾਲ
Verb ਦੀ ਪਹਿਲੀ form ਦੇ ਨਾਲ 's' or 'es' ਦੀ ਵਰਤੋਂ ਹੁੰਦੀ ਹੈ।
Pronouns like I, We, You, They ਆਦਿ ਨਾਲ ਸਿਰਫ Verb ਦੀ
ਪਹਿਲੀ form ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਉਹਨਾਂ ਨਾਲ 's' or 'es' ਦੀ ਵਰਤੋਂ ਨਹੀਂ ਹੁੰਦੀ।
Examples:
1.
ਉਹ ਹਮੇਸ਼ਾ ਸੱਚ ਬੋਲਦਾ ਹੈ।
He always speaks the
truth.
2.
ਅਸੀਂ ਤੈਰਨਾ ਜਾਣਦੇ ਹਾਂ।
We know how to swim.
3.
ਸੂਰਜ ਆਕਾਸ਼ ਵਿੱਚ ਚਮਕਦਾ ਹੈ।
The sun shines in the
sky.
4.
ਮੈਂ ਹਰ ਰੋਜ਼ ਕਸਰਤ ਕਰਦਾ ਹਾਂ।
I take exercise daily.
5.
ਮਾਂ ਬੱਚੇ ਦੀ ਦੇਖਭਾਲ ਕਰਦੀ ਹੈ।
The mother looks after
the child.
Negative
Sentences
Structure : Subject + do/does + not + v1 + Object.
"Present Indefinite Tense" ਦੇ
"Affirmative Sentences" ਦੀ ਤਰ੍ਹਾਂ "Negative ਅਤੇ Interrogative
Sentences" ਵਿੱਚ Verb ਦੀ ਪਹਿਲੀ form ਨਾਲ "s" or "es" ਦਾ ਪ੍ਰਯੋਗ
ਨਹੀਂ ਕੀਤਾ ਜਾਂਦਾ।
ਕਿਸੇ ਵੀ "Negative Sentence" ਨੂੰ ਲਿਖਣ
ਦੇ ਲਈ ਸਭ ਤੋਂ ਪਹਿਲਾਂ "Subject" ਨੂੰ ਲਿਖਿਆ ਜਾਂਦਾ ਹੈ ਜੋ He, She, It, I,
We, You, They ਵਿੱਚੋਂ ਕੋਈ ਵੀ ਹੋ ਸਕਦਾ ਹੈ।
Do/Does ਨੂੰ Helping Verbs (ਸਹਾਇਕ ਕਿਰਿਆਵਾਂ) ਦੇ
ਤੌਰ ਤੇ ਵਰਤਿਆ ਜਾਂਦਾ ਹੈ ਜੋ Main Verb (ਮੁੱਖ ਕਿਰਿਆ) ਤੋਂ ਪਹਿਲਾਂ ਆਉਂਦੀਆ ਹਨ।
Do ਦਾ ਪ੍ਰਯੋਗ - I, We, You, They ਅਤੇ Plurals ਦੇ
ਨਾਲ "do" ਦਾ ਪ੍ਰਯੋਗ ਕੀਤਾ ਜਾਂਦਾ ਹੈ।
Does ਦਾ ਪ੍ਰਯੋਗ - Singular Pronouns (He, She,
It) ਦੇ ਨਾਲ "does" ਦਾ ਪ੍ਰਯੋਗ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਵਿੱਚ "not" ਦਾ ਪ੍ਰਯੋਗ ਹੁੰਦਾ
ਹੈ।
"Not" ਦੀ ਵਰਤੋਂ ਤੋਂ ਬਾਅਦ ਵਿੱਚ ਕਿਰਿਆ
(Verb) ਦੀ ਪਹਿਲੀ form (V1) ਦੀ ਵਰਤੋਂ ਕੀਤੀ ਜਾਂਦੀ ਹੈ।
Sentence ਦੇ ਅਖੀਰ ਵਿੱਚ "Object" ਦੀ ਵਰਤੋਂ
ਕੀਤੀ ਜਾਂਦੀ ਹੈ।
Examples:
1.
ਉਹ ਝੂਠ ਨਹੀਂ ਬੋਲਦਾ ਹੈ।
He does not tell a lie.
(He), Sentence ਦਾ Subject ਹੈ।
(tell), Sentence ਦੀ ਕਿਰਿਆ (Verb) ਹੈ।
(a lie), Sentence ਦਾ Object ਹੈ।
2.
ਮੈਂ ਚਾਹ ਨਹੀਂ ਪੀਂਦਾ ਹਾਂ।
I do not drink tea.
3.
ਧੋਬੀ ਕੱਪੜੇ ਨਹੀਂ ਧੋਂਦਾ
ਹੈ।
The washerman does not
wash the clothes.
4.
ਉਹ ਹਰ ਰੋਜ਼ ਸੈਰ ਲਈ ਨਹੀਂ
ਜਾਂਦੇ ਹਨ।
They do not go for a
walk everyday.
5.
ਤੁਸੀਂ ਆਪਣਾ ਕੰਮ ਸਮੇਂ ਸਿਰ
ਨਹੀਂ ਕਰਦੇ ਹੋ।
You do not do your work in time.
Interrogative
Sentences
Structure: Do/Does + Subject + v1+ Object?
"Interrogative Sentences" ਵਿੱਚ
"Do/Does" ਦੀ ਵਰਤੋਂ "Subject" ਤੋਂ ਪਹਿਲਾਂ ਕੀਤੀ ਜਾਂਦੀ ਹੈ। ਅਜਿਹਾ
ਇਸ ਲਈ ਕਿਉਂਕਿ "Interrogative Sentences" ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ।
"Sentence" ਦੇ ਅਖੀਰ ਵਿੱਚ
"Question Mark" ਦੀ ਵਰਤੋਂ ਹੁੰਦੀ ਹੈ।
Examples:
1.
ਕੀ ਤੁਸੀਂ ਹਰ ਰੋਜ਼ ਮੰਦਰ ਜਾਂਦੇ ਹੋ?
Do you go to temple
daily?
2.
ਕੀ ਪੰਛੀ ਅਕਾਸ਼ ਵਿੱਚ ਉੱਡਦੇ ਹਨ?
Do the birds fly in the
air?
3.
ਕੀ ਮਾਤਾ ਜੀ ਭੋਜਨ ਬਣਾਉਂਦੇ ਹਨ?
Does the mother cook the
food?
4.
ਕੀ ਲੜਕੇ ਨਦੀ ਵਿੱਚ ਤੈਰਦੇ ਹਨ?
Do the boys swim in the
river?
5.
ਕੀ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ?
Does the teacher teach
the students?