Present Perfect Tense: Affirmative, Negative & Interrogative Sentences

Present Perfect Tense: Affirmative, Negative & Interrogative Sentences


Present Perfect Tense: Affirmative Sentences

ਜਦੋਂ ਕੋਈ ਕਿਰਿਆ (Verb), ਅਤੀਤ (Past)  ਵਿੱਚ ਕਿਸੇ ਸਮੇਂ ਸ਼ੁਰੂ ਹੁੰਦੀ ਹੈ ਅਤੇ ਮੌਜੂਦਾ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਓਦੋਂ "Present Perfect Tense" ਦੀ ਵਰਤੋਂ ਕੀਤੀ ਜਾਂਦੀ ਹੈ।

ਦੂਜੇ ਸ਼ਬਦਾਂ ਵਿੱਚ ਜਦੋਂ ਕੋਈ ਕੰਮ ਜਾਂ ਕਿਰਿਆ ਵਰਤਮਾਨ ਵਿੱਚ ਮੁੱਕ ਜਾਂ ਖਤਮ ਹੋ ਚੁੱਕਿਆ ਹੋਵੇ ਤਾਂ ਉਸਨੂੰ "Present Perfect Tense" ਦੇ ਰੂਪ ਵਜੋਂ ਪਹਿਚਾਣਿਆ ਜਾਂਦਾ ਹੈ।
Present Perfect Tense: Affirmative, Negative & Interrogative Sentences
Present Perfect Tense: Affirmative, Negative & Interrogative Sentences

ਪੰਜਾਬੀ ਵਿੱਚ ਪਹਿਚਾਣ - "Present Perfect Tense" ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ "Sentence" ਦੇ ਅਖੀਰ ਵਿੱਚ ਚੁੱਕਾ ਹੈ, ਚੁੱਕੇ ਹਨ, ਚੁੱਕੀ ਹੈ, ਚੁੱਕੀਆਂ ਹਨ, ਅਤੇ "Past Indefinite" ਦੇ ਰੂਪ "ਆ, ਏ, ਈ, ਈਆਂ" ਦੇ ਮਗਰ "ਹੈ, ਹਾਂ, ਹਨ" ਆਦਿ ਲੱਗਿਆ ਹੁੰਦਾ ਹੈ। ਇਸਨੂੰ ਸਮਝਣ ਲਈ ਇੱਕ ਉਦਾਹਰਣ ਲੈਂਦੇ ਹਾਂ।

ਅਸੀਂ ਮੈਚ ਜਿੱਤ ਚੁੱਕੇ ਹਾਂ।
ਜਾਂ
ਅਸੀਂ ਮੈਚ ਜਿੱਤ ਲਿਆ ਹੈ।
We have won the match.

ਉੱਪਰ ਦਿੱਤੇ Sentence ਦੇ ਅਖੀਰ ਵਿੱਚ (ਚੁੱਕੇ ਹਾਂ ਅਤੇ ਲਿਆ ਹੈ) ਦੀ ਵਰਤੋਂ ਕੀਤੀ ਗਈ ਹੈ। ਇਹ ਦੋਨੋਂ "Present Perfect Tense" ਦੇ ਈ ਰੂਪ ਹਨ। ਦਿੱਤੇ ਹੋਏ Sentence ਵਿੱਚ ਕਿਰਿਆ ਜਾਂ ਕੰਮ ਖਤਮ ਹੋ ਚੁੱਕਿਆ ਹੈ। ਮਤਲਬ ਕਿ ਮੈਚ ਜਿੱਤਿਆ ਜਾ ਚੁੱਕਾ ਹੈ। ਇਸ ਲਈ "Present Perfect Tense" ਦੀ ਵਰਤੋਂ ਕੀਤੀ ਗਈ ਹੈ।

Structure : Subject + has/have + v3 + Object.

Singular Pronouns like He, She, It ਦੇ ਨਾਲ  "Has" ਦੀ ਵਰਤੋਂ ਹੁੰਦੀ ਹੈ।

I, We, You, They ਅਤੇ ਹੋਰ Plurals ਨਾਲ "Have" ਦੀ ਵਰਤੋਂ ਹੁੰਦੀ ਹੈ।

Sentence ਵਿੱਚ Helping Verbs i.e. has/have ਤੋਂ ਬਾਅਦ ਵਿੱਚ Verb ਦੀ ਤੀਸਰੀ form (V3) ਦੀ ਵਰਤੋਂ ਕੀਤੀ ਜਾਂਦੀ ਹੈ।

Examples:
1.    ਮੈਂ ਆਪਣਾ ਨਾਸ਼ਤਾ ਕਰ ਚੁੱਕਿਆ ਹਾਂ।
I have taken my breakfast.
2.    ਲੜਕੇ ਤੈਰਨਾ ਸਿੱਖ ਚੁੱਕੇ ਹਨ।
The boys have learnt how to swim.
3.    ਸ਼ਹਿਰ ਵਿੱਚ ਹੈਜ਼ਾ ਫੈਲ ਗਿਆ ਹੈ।
Cholera has broken out in the city.
4.    ਤੁਹਾਡੇ ਭਰਾ ਨੂੰ ਜ਼ੁਕਾਮ ਹੋ ਗਿਆ ਹੈ।
Your brother has caught cold.
5.    ਅਸੀਂ ਆਪਣਾ ਸਮਾਨ ਬੰਨ੍ਹ ਲਿਆ ਹੈ।
We have packed our luggage.

Negative Sentences

Structure : Subject + has/have not + v3 + Object.

Present Perfect Tense ਦੇ Negative Sentences ਵਿੱਚ has/have ਦੇ ਨਾਲ "not" ਦੀ ਵਰਤੋਂ ਕੀਤੀ ਜਾਂਦੀ ਹੈ।

Examples:
1.    ਮੈਂ ਲਾਲ ਕਿਲ੍ਹਾ ਨਹੀਂ ਦੇਖਿਆ ਹੈ।
I have not seen the Red Fort.
2.    ਉਸਨੂੰ ਤੁਹਾਡਾ ਪੱਤਰ ਨਹੀਂ ਮਿਲਿਆ ਹੈ।
He has not received your letter.
3.    ਉਸਨੇ ਆਪਣਾ ਪਾਠ ਜ਼ੁਬਾਨੀ ਯਾਦ ਨਹੀਂ ਕੀਤਾ ਹੈ।
He has not learnt his lesson by heart.
4.    ਲੜਕਿਆਂ ਨੇ ਸਾਰੇ ਪ੍ਰਸ਼ਨ ਹੱਲ ਨਹੀਂ ਕੀਤੇ ਹਨ।
The boys have not solved all the questions.
5.    ਅਸੀਂ ਆਪਣਾ ਕੰਮ ਸਮਾਪਤ ਨਹੀਂ ਕੀਤਾ ਹੈ।
We have not finished our work.

Interrogative Sentences

Structure : Has/Have + Subject + v3 + Object?

Interrogative Sentences ਵਿੱਚ Has/Have ਦੀ ਵਰਤੋਂ Subject ਤੋਂ ਪਹਿਲਾਂ ਹੁੰਦੀ ਹੈ।

Subject ਤੋਂ ਬਾਅਦ ਵਿੱਚ Verb ਦੀ ਤੀਸਰੀ form (V3) ਲਗਾਈ ਜਾਂਦੀ ਹੈ।

Examples:
1.    ਕੀ ਤੁਸੀਂ ਚੋਰ ਨੂੰ ਫੜ ਲਿਆ ਹੈ?
Have you caught the thief?
2.    ਕੀ ਰਵੀ ਨੇ ਪਰੀਖਿਆ ਪਾਸ ਕਰ ਲਈ ਹੈ?
Has Ravi passed the examination?
3.    ਕੀ ਕਿਸਾਨ ਨੇ ਬੀਜ ਬੋ ਦਿੱਤੇ ਹਨ?
Has the farmer sown the seeds?
4.    ਕੀ ਤੁਸੀਂ ਕਦੇ ਸ਼ੇਰ ਦੇਖਿਆ ਹੈ?
Have you ever seen a lion?
5.    ਕੀ ਰੇਲਗੱਡੀ ਆ ਗਈ ਹੈ?
Has the train come in?