Present
Perfect Continuous Tense: Affirmative Sentences
"Present
Perfect Continuous Tense" ਦੀ ਵਰਤੋਂ ਉਸ action (ਕੰਮ) ਲਈ ਕੀਤੀ ਜਾਂਦੀ ਹੈ ਜੋ
"Past" ਵਿੱਚ ਸ਼ੁਰੂ ਹੋਇਆ ਹੋਵੇ ਅਤੇ "Present" ਵਿੱਚ ਵੀ ਜਾਰੀ ਰਹੇ ਜਾਂ
ਚੱਲ ਰਿਹਾ ਹੋਵੇ।
ਇਸ
Tense ਵਿੱਚ "Since" ਅਤੇ "for" ਦੀ ਵਰਤੋਂ ਵੀ ਕੀਤੀ ਜਾਂਦੀ ਹੈ।
"Since ਦਾ ਪ੍ਰਯੋਗ" - "Since" ਦੀ
ਵਰਤੋਂ ਨਿਸ਼ਚਿਤ ਸਮੇਂ ਭਾਵ ਜਦੋਂ ਸਾਨੂੰ ਸਮੇਂ ਬਾਰੇ ਸਪੱਸ਼ਟ ਤੌਰ ਤੇ ਪਤਾ ਹੋਵੇ, ਲਈ ਕੀਤੀ ਜਾਂਦੀ
ਹੈ ਜਿਵੇਂ: ਸਵੇਰ ਤੋਂ, ਸੋਮਵਾਰ ਤੋਂ, ਮਈ ਤੋਂ, ਪਿਛਲੀ ਰਾਤ ਤੋਂ, ਪਿਛਲੇ ਮਹੀਨੇ ਤੋਂ, ਪਿਛਲੇ ਸਾਲ
ਤੋਂ, ਦੁਪਹਿਰ ਤੋਂ, 2019 ਤੋਂ etc.
"For
ਦਾ ਪ੍ਰਯੋਗ" - "For" ਦੀ ਵਰਤੋਂ ਅਨਿਸ਼ਚਿਤ ਸਮੇਂ ਭਾਵ ਜਦੋ ਸਾਨੂੰ ਸਮੇਂ ਬਾਰੇ
ਸਪੱਸ਼ਟ ਤੌਰ ਤੇ ਪਤਾ ਨਾ ਹੋਵੇ ਕਿ ਕੰਮ ਕਦੋਂ ਸ਼ੁਰੂ ਹੋਇਆ ਸੀ, ਲਈ ਕੀਤੀ ਜਾਂਦੀ ਹੈ। ਜਿਵੇਂ: ਦੋ ਸਾਲ,
ਚਾਰ ਸਾਲ, ਪੰਜ ਦਿਨਾਂ ਤੋਂ, ਛੇ ਮਹੀਨਿਆਂ ਤੋਂ etc.
![]() |
Present Perfect Continuous Tense: Affirmative, Negative & Interrogative Sentences |
ਪੰਜਾਬੀ ਵਿੱਚ ਪਹਿਚਾਣ - ਇਸ Tense ਦੀ ਪੰਜਾਬੀ ਵਿੱਚ ਪਹਿਚਾਣ ਇਹ ਹੈ ਕਿ Sentence ਦੇ ਅਖੀਰ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ ਆਦਿ ਲੱਗਿਆ ਹੁੰਦਾ ਹੈ ਪਰ ਨਾਲ ਹੀ ਸਮੇਂ ਦੀ ਗੱਲ ਵੀ ਕੀਤੀ ਹੁੰਦੀ ਹੈ।
For Example:
1.
ਉਹ
ਇਸ ਮਕਾਨ ਵਿੱਚ ਦੋ ਸਾਲਾਂ ਤੋਂ ਰਹਿ ਰਿਹਾ ਹਾਂ।
He has been living in
this house for two years.
2.
ਧੋਬੀ
ਸਵੇਰ ਤੋਂ ਕੱਪੜੇ ਧੋ ਰਿਹਾ ਹੈ।
The washerman has been
washing the clothes since morning.
ਉੱਪਰ
ਦਿੱਤੇ ਦੋਨੋਂ Sentences ਵਿੱਚ Time (ਸਮੇਂ) ਦੀ ਗੱਲ ਕੀਤੀ ਗਈ ਹੈ। ਇਸ ਕਰਕੇ ਹੀ ਇਹ Tense,
"Present Continuous Tense ਨਾਲੋਂ ਵੱਖਰਾ ਹੁੰਦਾ ਹੈ। ਕਿਉਂਕਿ "Present
Continuous Tense" ਵਿੱਚ Time (ਸਮੇਂ) ਬਾਰੇ ਨਹੀਂ ਦੱਸਿਆ ਹੁੰਦਾ।
ਹੁਣ
ਜੇ ਉੱਪਰ ਦਿੱਤੇ Sentences ਦੀ ਗੱਲ ਕਰੀਏ ਤਾਂ ਪਹਿਲੇ Sentence ਵਿੱਚ Time (ਦੋ ਸਾਲਾਂ ਤੋਂ)
ਬਾਰੇ ਗੱਲ ਕੀਤੀ ਗਈ ਹੈ। ਇੱਥੇ ਅਸੀਂ "For" ਦੀ ਵਰਤੋਂ ਇਸ ਲਈ ਕੀਤੀ ਕਿਉਂਕਿ ਸਾਨੂੰ
ਪਤਾ ਨਹੀਂ ਹੈ ਕਿ ਕਿਹੜੇ ਦੋ ਸਾਲਾਂ ਤੋਂ ਉਹ ਇਸ ਘਰ ਵਿੱਚ ਰਹਿ ਰਿਹਾ ਹੈ?
ਇਸੇ
ਤਰ੍ਹਾਂ ਦੂਸਰੇ Sentence ਵਿੱਚ "Since" ਦੀ ਵਰਤੋਂ ਇਸ ਲਈ ਕੀਤੀ ਗਈ ਹੈ ਕਿਉਂਕਿ ਸਾਨੂੰ
Time ਬਾਰੇ ਪਤਾ ਹੈ ਕਿ ਧੋਬੀ ਸਵੇਰ ਤੋਂ ਕੱਪੜੇ ਧੋ ਰਿਹਾ ਹੈ।
Structure:
Subject + has/have + been + v1 + ing + Object +
Since/For.
For Examples:
1.
ਬੱਚੇ
ਸ਼ਾਮ ਤੋਂ ਫੁੱਟਬਾਲ ਖੇਡ ਰਹੇ ਹਨ।
The children have been
playing football since evening.
2.
ਅਸੀਂ
ਦੋ ਘੰਟਿਆਂ ਤੋਂ ਤੁਹਾਡੀ ਉਡੀਕ ਕਰ ਰਹੇ ਹਾਂ।
We have been waiting for
you for two hours.
3.
ਮੈਂ
ਕਈ ਦਿਨਾਂ ਤੋਂ ਇੱਕ ਚੰਗਾ ਮਕਾਨ ਲੱਭ ਰਿਹਾ ਹਾਂ।
I have been
looking/searching for a good house for several days.
4.
ਨੌਕਰ ਦੋ ਘੰਟਿਆਂ ਤੋਂ ਖਾਣਾ ਬਣਾ ਰਿਹਾ ਹੈ?
The servant has been
cooking the food for two hours.
5.
ਅਸੀਂ
ਕੱਲ੍ਹ ਤੋਂ ਆਪਣਾ ਪਾਠ ਦੁਹਰਾ ਰਹੇ ਹਾਂ।
We have been revising
our lesson since yesterday.
Negative
Sentences:
Structure:
Subject + has/have + not + been + v1 + ing + Object +
Since/For.
Present
Perfect Continuous ਦੇ Negative Sentences ਵਿੱਚ "not" ਦੀ ਵਰਤੋਂ has/have
ਤੋਂ ਬਾਅਦ ਵਿੱਚ ਅਤੇ been ਤੋਂ ਪਹਿਲਾਂ ਹੁੰਦੀ ਹੈ।
For Examples:
1.
ਅਸੀਂ
ਸਵੇਰ ਤੋਂ ਨਦੀ ਵਿੱਚ ਨਹੀਂ ਤੈਰ ਰਹੇ ਹਾਂ।
We have not been
swimming in the river since morning.
2.
ਲੜਕੀਆਂ
ਦੁਪਹਿਰ ਤੋਂ ਸ਼ੋਰ ਨਹੀਂ ਮਚਾ ਰਹੀਆਂ ਹਨ।
The girls have not been
making a noise since afternoon.
3.
ਸਵੇਰ
ਤੋਂ ਬੂੰਦਾ-ਬਾਂਦੀ ਨਹੀਂ ਹੋ ਰਹੀ ਹੈ।
It has not been
drizzling since morning.
4.
ਮੋਹਨ
ਦੋ ਮਹੀਨਿਆਂ ਤੋਂ ਹਿੰਦੀ ਨਹੀਂ ਪੜ੍ਹ ਰਿਹਾ ਹੈ।
Mohan has not been
reading Hindi for two months.
5.
ਮਾਲੀ ਤਿੰਨ ਘੰਟਿਆਂ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ
ਹੈ?
The Gardener has not
been watering the plants for three hours.
Interrogative
Sentences
Structure:
Has/Have + Subject
+ been + v1 + ing + Object + Since/For?
Present
Perfect Continuous ਦੇ Interrogative Sentences ਵਿੱਚ Has/Have ਦੀ ਵਰਤੋਂ Subject ਤੋਂ
ਪਹਿਲਾਂ ਹੁੰਦੀ ਹੈ ਅਤੇ Subject ਤੋਂ ਬਾਅਦ ਵਿੱਚ been ਲਾਇਆ ਜਾਂਦਾ ਹੈ।
For Examples:
1.
ਕੀ ਬੱਚਾ ਪਿਛਲੀ ਰਾਤ ਤੋਂ ਸੌਂ ਰਿਹਾ ਹੈ?
Has the child been
sleeping since last night?
2.
ਕੀ ਪ੍ਰਧਾਨ ਮੰਤਰੀ ਜੀ ਇੱਕ ਘੰਟੇ ਤੋਂ ਭਾਸ਼ਣ ਦੇ ਰਹੇ ਹਨ?
Has the Prime Minister
been delivering the speech for an hour?
3.
ਕੀ ਸਵੇਰ ਤੋਂ ਠੰਡੀ-ਠੰਡੀ ਹਵਾ ਚੱਲ ਰਹੀ ਹੈ?
Has the cool breeze been
blowing since morning?
4.
ਕੀ ਤੁਸੀਂ ਪੰਜ ਸਾਲ ਤੋਂ ਕਾਰਖ਼ਾਨੇ ਵਿੱਚ ਕੰਮ ਕਰ ਰਹੇ ਹੋ?
Have you been working in
the factory for five years?
5.
ਕੀ ਉਹ ਦੋ ਮਹੀਨਿਆਂ ਤੋਂ ਨੌਕਰੀ ਲੱਭ ਰਿਹਾ ਹੈ?
Has he been searching
for a job for two months?